ਇੱਕ ਸੱਚੀ ਕਹਾਣੀ ਜਿਸਨੇ ਪੂਰਾ ਲੁਧਿਆਣਾ ਹਿਲਾ ਕੇ ਰੱਖ ਦਿੱਤਾ ਸੀ।

ਪੰਜਾਬ ਵਿੱਚ ਇੱਕ ਬਹੁਤ ਹੀ ਚਰਚਿਤ ਕਾਂਡ ਹੋਇਆ ਸੀ ਜਿਸ ਬਾਰੇ ਅਸੀਂ ਅੱਜ ਦੀ ਕਹਾਣੀ ਵਿੱਚ ਚਰਚਾ ਕਰਾਂਗੇ। ਤੁਸੀ ਇਹੋ ਜਿਹੀਆਂ ਕਹਾਣੀਆਂ ਸੁਣਦੇ ਹੋ, ਦੁਰਘਟਨਾਵਾਂ ਸੁਣਦੇ ਹੋ, ਜਦੋਂ ਇਸ ਤਰ੍ਹਾਂ ਦੀ ਘਟਨਾ ਘਟਦੀ ਹੈ ਜਿਹਦੇ ਵਿੱਚ ਕਿਸੇ ਦਾ ਕੋਈ ਕਸੂਰ, ਸਪੈਸ਼ਲੀ ਮਰਨ ਵਾਲੇ ਦਾ ਕੋਈ ਕਸੂਰ ਹੀ ਨਾ ਹੋਵੇ ਤਾਂ ਉਹ ਕਹਾਣੀ ਕਾਫੀ ਦੁੱਖਦਾਈ ਹੋ ਜਾਂਦੀ ਹੈ। ਕਿ ਇੱਕ ਵਿਚਾਰਾ ਕੋਈ ਮਰ ਗਿਆ, ਉਸ ਵਿੱਚ ਉਸ ਦਾ ਕੋਈ ਕਸੂਰ ਵੀ ਨਹੀਂ ਸੀ। ਉਨਾ ਹੀ ਮੁਸ਼ਕਿਲ ਪੁਲਿਸ ਲਈ ਵੀ ਹੋ ਜਾਂਦਾ ਹੈ ਉਸ ਨੂੰ ਲੱਭਣਾ, ਉਸ ਦੇ ਕਾਤਲ ਨੂੰ ਲੱਭਣਾ, ਉਸ ਦੇ ਮੋਟਿਵ ਨੂੰ ਲੱਭਣਾ, ਉਸ ਦੀ ਹੱਤਿਆ ਦੇ ਮੋਟਿਵ ਨੂੰ ਲੱਭਣਾ। 

ਪੰਜਾਬ ਦੇ ਜ਼ਿਲ੍ਹਾ ਬਰਨਾਲਾ, ਤੇ ਬਰਨਾਲਾ ਦੇ ਧਨੋਲਾ ਰੋਡ ਤੇ ਸਥਿਤ ਹੈ ਬਸਤੀ ਫਤਿਹ ਨਗਰ। ਇਥੋਂ ਦੇ ਰਹਿਣ ਵਾਲੇ ਜਸਵੰਤ ਸਿੰਘ, ਉਹਨਾਂ ਨੇ ਆਪਣੇ ਘਰ ਦੇ ਇੱਕ ਹਿੱਸੇ ਵਿੱਚ ਸੈਲੂਨ ਖੋਲਿਆ ਹੋਇਆ ਸੀ। ਉਸ ਦੀ ਕਮਾਈ ਦੇ ਨਾਲ ਹੀ ਉਹ ਪਰਿਵਾਰ ਦਾ ਗੁਜਰ ਬਸਰ ਕਰ ਰਹੇ ਸੀ। ਪਰਿਵਾਰ ਵਿੱਚ ਉਹਨਾਂ ਦੀ ਪਤਨੀ ਰਵਿੰਦਰ ਕੌਰ ਤੇ ਉਸ ਤੋ ਇਲਾਵਾ ਉਨਾਂ ਦੇ ਦੋ ਬੇਟੇ ਤੇ ਇੱਕ ਬੇਟੀ ਹਰਪ੍ਰੀਤ ਕੋਰ ਸੀ। ਬੇਟੀ ਪੜ ਲਿਖ ਕੇ ਲਾਇਕ ਹੋਈ ਤਾਂ ਜਸਵੰਤ ਸਿੰਘ ਨੇ ਉਸ ਦੇ ਲਈ ਘਰ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਲੁਧਿਆਣਾ ਵਿੱਚ ਉਹਨਾਂ ਦੀ ਇੱਕ ਭੈਣ ਰਹਿੰਦੀ ਸੀ ਭੋਲੀ। 

ਭੂਆ ਦੇ ਮਾਧਿਅਮ ਤੋਂ ਹਰਪ੍ਰੀਤ ਕੌਰ ਦੀ ਸ਼ਾਦੀ ਕੋਲਕੱਤਾ ਦੇ ਰਹਿਣ ਵਾਲੇ ਰਣਜੀਤ ਸਿੰਘ ਦੇ ਬੇਟੇ ਹਰਪ੍ਰੀਤ ਸਿੰਘ ਉਫ ਹਨੀ ਦੇ ਨਾਲ ਤੈਅ ਹੋਈ। ਇੱਥੇ ਇੱਕ ਛੋਟੀ ਜਿਹੀ ਗੌਰ ਕਰਨ ਵਾਲੀ ਗੱਲ ਹੈ ਕਿ ਲੜਕੀ ਦਾ ਨਾਮ ਵੀ ਹਰਪ੍ਰੀਤ ਕੌਰ ਹੈ ਤੇ ਲੜਕੇ ਦਾ ਨਾਮ ਵੀ ਹਰਪ੍ਰੀਤ ਸਿੰਘ। ਦੋਨਾਂ ਦਾ ਨਾਮ ਹਰਪ੍ਰੀਤ ਹੈ। ਤੇ ਰਣਜੀਤ ਸਿੰਘ ਮੂਲ ਰੂਪ ਤੋਂ ਦੋਰਾਹਾ ਲੁਧਿਆਣਾ ਦੇ ਰਹਿਣ ਵਾਲੇ ਸੀ, ਜੋ ਕਿ ਲੜਕੇ ਦੇ ਪਿਤਾ ਸੀ। ਪਰ ਆਪਣੀ ਜਵਾਨੀ ਵਿੱਚ ਉਹ ਕੋਲਕੱਤਾ ਜਾ ਕੇ ਵੱਸ ਗਏ ਸੀ। ਉੱਥੇ ਉਹਨਾਂ ਦਾ ਹੋਟਲ ਐਂਡ ਰੈਸਟੋਰੈਂਟ ਦਾ ਬਹੁਤ ਵੱਡਾ ਕਾਰੋਬਾਰ ਸੀ। ਉਹਨਾਂ ਕੋਲ ਕਿਸੇ ਚੀਜ਼ ਦੀ ਵੀ ਕਮੀ ਨਹੀਂ ਸੀ। ਉਹ ਨੂੰ ਦੇ ਰੂਪ ਵਿੱਚ ਗਰੀਬ ਤੇ ਸ਼ਰੀਫ ਪਰਿਵਾਰ ਦੀ ਪ੍ਰਤਿਭਾਸ਼ਾਲੀ ਲੜਕੀ ਚਾਹੁੰਦੇ ਸੀ। ਇਸ ਲਈ ਉਨਾਂ ਨੇ ਹੀ ਨਹੀਂ ਬਲਕਿ ਉਹਨਾਂ ਦੇ ਬੇਟੇ ਹਰਪ੍ਰੀਤ ਸਿੰਘ ਨੇ ਵੀ ਹਰਪ੍ਰੀਤ ਕੌਰ ਨੂੰ ਵੇਖ ਕੇ ਪਸੰਦ ਕਰ ਲਿਆ ਸੀ। 

ਵਿਆਹ ਦੌਰਾਨ ਮਿਲਿਆ ਧਮਕੀਆ?

1. ਇਹ ਮਾਰਚ 2013 ਦੀ ਗੱਲ ਹੈ। ਗੱਲਬਾਤ ਤੋ ਬਾਅਦ ਵਿਆਹ ਦੀ ਤਾਰੀਖ 7 ਦਸੰਬਰ 2013 ਰੱਖੀ ਗਈ।

2. ਜਸਵੰਤ ਸਿੰਘ ਤੇ ਰਣਜੀਤ ਸਿੰਘ ਦੀ ਆਰਥਿਕ ਸਥਿਤੀ ਵਿੱਚ ਜਮੀਨ ਆਸਮਾਨ ਦਾ ਫਰਕ ਸੀ। 

3. ਵਿਆਹ ਤੈ ਹੋਣ ਤੋਂ ਕੁਝ ਦਿਨਾਂ ਦੇ ਬਾਅਦ ਹੀ ਜਸਵੰਤ ਸਿੰਘ ਨੂੰ ਫੋਨ ਕਰਕੇ ਧਮਕੀ ਦਿੱਤੀ ਜਾਣ ਲੱਗੀ ਕਿ ਉਹ ਇਹ ਰਿਸ਼ਤਾ ਤੋੜ ਦੇਣ ਨਹੀਂ ਤਾਂ ਨਤੀਜਾ ਭੁਗਤਨ ਲਈ ਤਿਆਰ ਰਹਿਣ। 

ਜਦੋ ਜਸਵੰਤ ਸਿੰਘ ਨੇ ਇਹ ਸਾਰੀ ਗੱਲਬਾਤ ਰਣਜੀਤ ਸਿੰਘ ਨੂੰ ਦੱਸੀ ਤਾਂ ਉਹਨਾਂ ਨੇ ਕਿਹਾ ਕਿ ਕੁਝ ਲੋਕ ਉਹਨਾਂ ਤੋਂ ਰੰਜਿਸ਼ ਰੱਖਦੇ ਹਨ ਸ਼ਾਇਦ ਉਹੀ ਫੋਨ ਕਰਕੇ ਤੁਹਾਨੂੰ ਧਮਕੀਆਂ ਦੇ ਰਹੇ ਹਨ। ਲੇਕਿਨ ਤੁਹਾਨੂੰ ਚਿੰਤਾ ਕਰਨ ਦੀ ਕੋਈ ਜਰੂਰਤ ਨਹੀਂ ਹੈ ਸਾਡੀ ਤਰਫੋਂ ਇਹੋ ਜਿਹੀ ਕੋਈ ਗੱਲ ਨਹੀਂ ਹੈ। ਤੁਸੀਂ ਵਿਆਹ ਦੀ ਤਿਆਰੀ ਸ਼ੁਰੂ ਕਰੋ। ਮਤਲਬ ਕੀ ਲੜਕੀ ਦੇ ਪਿਤਾ ਨੂੰ ਫੋਨ ਕਰਕੇ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਸੀ। ਇਸ ਤੋਂ ਬਾਅਦ ਵੀ ਜਸਵੰਤ ਸਿੰਘ ਦੇ ਕੋਲ ਧਮਕੀਆ ਭਰੇ ਫੋਨ ਆਉਂਦੇ ਰਹੇ। ਕੁਝ ਅਨਜਾਨ ਮੁੰਡਿਆ ਨੇ ਬਰਨਾਲਾ ਸਥਿਤ ਉਹਨਾਂ ਦੇ ਘਰ ਆ ਕੇ ਵੀ ਵਿਆਹ ਤੋੜਨ ਨੂੰ ਕਿਹਾ। 

ਪਰ ਜਸਵੰਤ ਸਿੰਘ ਬਿਨਾਂ ਪ੍ਰਵਾਹ ਕੀਤੇ ਆਪਣੀ ਲੜਕੀ ਦੀ ਸ਼ਾਦੀ ਲਈ ਤਿਆਰੀਆਂ ਕਰਦੇ ਰਹੇ। ਸ਼ਾਦੀ ਦੀ ਤਾਰੀਖ ਨਜ਼ਦੀਕ ਆ ਗਈ ਤਾਂ ਜਸਵੰਤ ਸਿੰਘ ਪਰਿਵਾਰ ਸਮੇਤ ਲੁਧਿਆਣਾ ਦੇ ਜਨਤਾ ਨਗਰ ਦੀ ਗਲੀ ਨੰਬਰ 6 ਵਿੱਚ ਰਹਿਣ ਵਾਲੇ ਆਪਣੇ ਰਿਸ਼ਤੇਦਾਰ ਇੰਦਰ ਸਿੰਘ ਬੱਗਾ ਦੇ ਘਰ ਆ ਗਏ। ਰਣਜੀਤ ਸਿੰਘ ਦਾ ਪਰਿਵਾਰ ਵੀ ਬੇਟੇ ਦੀ ਸ਼ਾਦੀ ਦੇ ਲਈ ਕੋਲਕੱਤਾ ਤੋਂ ਲੁਧਿਆਣਾ ਆ ਗਿਆ ਸੀ। ਵਿਆਹ ਦੇ ਲਈ ਉਹਨਾ ਨੇ ਪੱਖੋਵਾਲ ਰੋਡ ਸਥਿਤ ਸ਼ਹਿਰ ਦਾ ਇੱਕ ਬਹੁਤ ਮਹਿੰਗਾ ਸਟਰਲਿੰਗ ਰਿਜੋਰਟ ਬੁਕ ਕਰਾ ਲਿਆ ਸੀ।

ਘਟਨਾ ਵਾਲੇ ਦਿਨ ਕੀ ਕੁਝ ਹੋਇਆ?

1. 7 ਦਸੰਬਰ 2013 ਨੂੰ ਵਿਆਹ ਵਾਲੇ ਦਿਨ ਹਰਪ੍ਰੀਤ ਕੌਰ ਆਪਣੇ ਮਾਂ ਬਾਪ ਤੇ ਦੋ ਸਹੇਲੀਆਂ ਦੇ ਨਾਲ ਤੈਆਰ ਹੋਣ ਦੇ ਲਈ ਸਵੇਰੇ 7 ਵਜੇ ਕਾਰ ਤੇ ਬਹਿ ਕੇ ਸਰਾਭਾ ਨਗਰ ਸਥਿਤ ਲੈਕਮੇ ਬਿਊਟੀ ਪਾਰਲਰ ਸੈਲੂਨ ਪਹੁੰਚੀ। 

2. ਮਾਤਾ ਪਿਤਾ ਬਾਹਰ ਕਾਰ ਵਿੱਚ ਹੀ ਬੈਠੇ ਰਹੇ ਜਦ ਕਿ ਹਰਪ੍ਰੀਤ ਕੌਰ ਸਹੇਲੀਆਂ ਦੇ ਨਾਲ ਸੈਲੂਨ ਚਲੀ ਗਈ। 

3. ਕਿਉਂਕਿ ਸੈਲੂਨ ਪਹਿਲੇ ਤੋਂ ਹੀ ਬੁੱਕ ਕਰਾਇਆ ਹੋਇਆ ਸੀ, ਇਸ ਲਈ ਉਸ ਦੇ ਪਹੁੰਚਦੇ ਹੀ ਉਸ ਦਾ ਮੇਕਅਪ ਕਰਨਾ ਸ਼ੁਰੂ ਕਰ ਦਿੱਤਾ ਗਿਆ।

4. ਠੀਕ 7:30 ਵਜੇ ਇੱਕ ਮੁੰਡਾ ਹੱਥ ਵਿੱਚ ਬੈਗ ਲੈ ਕੇ ਸਲੂਨ ਵਿੱਚ ਦਾਖਲ ਹੋਇਆ। ਉਸ ਨੇ ਆਪਣਾ ਚਿਹਰਾ ਢਕਿਆ ਹੋਇਆ ਸੀ। 

5. ਸੈਲੂਨ ਵਿੱਚ ਦਾਖਲ ਹੁੰਦੇ ਹੀ ਹਰਪ੍ਰੀਤ ਕੌਰ ਨੂੰ ਉਹਨੇ ਇਸ ਤਰ੍ਹਾਂ ਪੁਕਾਰਿਆ ਜਿਵੇਂ ਉਸ ਦਾ ਉਹ ਜਾਣਕਾਰ ਹੋਵੇ। 

6. ਸੈਲੂਨ ਕਰਮਚਾਰੀਆਂ ਨੇ ਉਸ ਨੂੰ ਅੰਦਰ ਆਉਂਦੇ ਹੋਏ ਜਰੂਰ ਵੇਖਿਆ ਸੀ ਪਰ ਕਿਸੇ ਨੇ ਉਸ ਨੂੰ ਨਹੀਂ ਰੋਕਿਆ। ਕਿਉਂਕਿ ਉਹ ਮੁੰਡਾ ਜਿਸ ਆਤਮ ਵਿਸ਼ਵਾਸ ਦੇ ਨਾਲ ਅੰਦਰ ਆਇਆ ਸੀ ਸਭ ਨੇ ਇਹੀ ਸਮਝਿਆ ਕਿ ਉਹ ਦੁਲਹਨ ਦਾ ਕੋਈ ਰਿਸ਼ਤੇਦਾਰ ਹੈ। 

ਹਰਪ੍ਰੀਤ ਕੌਰ ਦੇ ਕੋਲ ਪਹੁੰਚ ਕੇ ਉਸ ਮੁੰਡੇ ਨੇ ਥੋੜੀ ਉੱਚੀ ਆਵਾਜ਼ ਵਿੱਚ ਕਿਹਾ ਕਿ ਮੈਂ ਤੈਨੂੰ ਤੇ ਤੇਰੇ ਘਰ ਦਿਆਂ ਨੂੰ ਵੀ ਕਿਹਾ ਸੀ ਕਿ ਤੁਸੀਂ ਇਹ ਵਿਆਹ ਨਾ ਕਰੋ। ਮੈਂ ਇਹ ਵਿਆਹ ਨਹੀਂ ਹੋਣ ਦੇਵਾਂਗਾ। ਉਸ ਤੋਂ ਬਾਅਦ ਉਸ ਨੇ ਡੱਬਾ ਖੋਲਿਆ ਜਿਹਦੇ ਵਿੱਚ ਤੇਜ਼ਾਬ ਰੱਖਿਆ ਹੋਇਆ ਸੀ। ਉਸ ਨੇ ਡਿੱਬੇ ਦਾ ਸਾਰਾ ਤੇਜ਼ਾਬ ਹਰਪ੍ਰੀਤ ਕੌਰ ਦੇ ਉੱਪਰ ਉਡੇਲ ਦਿੱਤਾ। ਉਸ ਦੇ ਨਾਲ ਹੀ ਉਹ ਇੱਕ ਕਾਗਜ਼ ਵੀ ਸੁੱਟ ਕੇ ਤੇਜ਼ੀ ਦੇ ਨਾਲ ਭੱਜ ਗਿਆ। ਉਹ ਜਿਸ ਤੇਜ਼ੀ ਦੇ ਨਾਲ ਆਇਆ ਸੀ ਉਸੇ ਤੇਜ਼ੀ ਦੇ ਨਾਲ ਬਾਹਰ ਵੀ ਨਿਕਲ ਗਿਆ। 

ਤੇਜਾਬ ਪੈਂਦੇ ਹੀ ਹਰਪ੍ਰੀਤ ਕੌਰ ਚੀਖਣ ਚਿੱਲਾਉਣ ਲੱਗੀ। ਉਸ ਦੇ ਚੀਕਦੇ ਹੀ ਉੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਜਦੋਂ ਘਟਨਾ ਦਾ ਅੰਦਾਜ਼ਾ ਹੋਇਆ ਤਾਂ ਸਾਰੇ ਡਰਦੇ ਮਾਰੇ ਚੀਕਣ ਚਿੱਲਾਉਣ ਲੱਗੇ। ਸ਼ੋਰ ਸ਼ਰਾਬਾ ਸੁਣ ਕੇ ਸਲੂਨ ਦੇ ਮਾਲਿਕ ਤੇ ਮੈਨੇਜਰ ਸੰਜੀਵ ਗੋਇਲ ਤੁਰੰਤ ਉੱਥੇ ਆ ਗਏ। ਉਹ ਉਸ ਯੁਵਕ ਦੇ ਪਿੱਛੇ ਵੀ ਦੌੜੇ ਲੇਕਿਨ ਉਹਨਾਂ ਦੇ ਬਾਹਰ ਆਣ ਤੱਕ ਉਹ ਬਾਹਰ ਖੜੀ ਕਾਰ ਵਿੱਚ ਸਵਾਰ ਹੋ ਕੇ ਭੱਜ ਗਿਆ। ਕਾਰ ਵਿੱਚ ਸ਼ਾਇਦ ਕੁਝ ਹੋਰ ਲੋਕ ਵੀ ਬੈਠੇ ਸੀ। ਹਰਪ੍ਰੀਤ ਕੌਰ ਦੇ ਇਲਾਵਾ ਉਸ ਦੇ ਨਾਲ ਵਾਲੀ ਸੀਟ ਤੇ ਮੇਕਅਪ ਕਰਵਾ ਰਹਿਆ ਦੋ ਲੜਕੀਆਂ ਵੀ ਤੇਜਾਬ ਨਾਲ ਝੁਲਸ ਗਈਆਂ। 

ਹਰਪ੍ਰੀਤ ਕੌਰ ਦੀ ਹਾਲਤ ਸਭ ਤੋਂ ਜ਼ਿਆਦਾ ਖਰਾਬ ਸੀ। ਮੈਨੇਜਰ ਸੰਜੀਵ ਗੋਇਲ ਨੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਤੇ ਨਾਲ ਹੀ ਹਰਪ੍ਰੀਤ ਕੌਰ ਸਿਹਤ ਸਾਰੇ ਘਾਇਲਾ ਨੂੰ ਡੀਐਮਸੀ ਹਸਪਤਾਲ ਵਿੱਚ ਪਹੁੰਚਾਇਆ। ਡੀ ਐਮ ਸੀ ਲੁਧਿਆਣਾ ਦਾ ਕਾਫੀ ਵੱਡਾ ਹੋਸਪਿਟਲ ਮੰਨਿਆ ਜਾਂਦਾ ਹੈ। ਪ੍ਰਾਥਮਿਕ ਉਪਚਾਰ ਤੋਂ ਬਾਅਦ ਬਾਕੀ ਸਾਰਿਆਂ ਨੂੰ ਛੁੱਟੀ ਦੇ ਦਿੱਤੀ ਗਈ। ਪਰ ਹਰਪ੍ਰੀਤ ਕੌਰ ਦਾ ਪੂਰਾ ਚਿਹਰਾ ਤੇ ਛਾਤੀ ਬੁਰੀ ਤਰ੍ਹਾਂ ਨਾਲ ਜਲ ਗਏ ਸੀ। ਇਸ ਲਈ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਰੱਖਿਆ ਗਿਆ। ਮੈਨੇਜਰ ਸੰਜੀਵ ਗੋਇਲ, ਮੇਕਅਪ ਕਰਵਾਉਣ ਵਾਲੀਆ ਲੜਕੀਆਂ ਤੋਂ ਇਲਾਵਾ ਹਰਪ੍ਰੀਤ ਕੌਰ ਦੇ ਮਾਤਾ ਪਿਤਾ ਇਸ ਘਟਨਾ ਦੇ ਚਸ਼ਮਦੀਦ ਗਵਾਹ ਸਨ। 

ਪੁਲਿਸ ਕਾਰਵਾਈ ਦੌਰਾਨ ਕੀ ਹੋਇਆ?

1. ਹਰਪ੍ਰੀਤ ਕੌਰ ਦੇ ਪਿਤਾ ਜਸਵੰਤ ਸਿੰਘ ਨੇ ਥਾਣਾ ਸਰਾਭਾ ਨਗਰ ਵਿੱਚ ਇਸ ਦਾ ਮੁਕਦਮਾ ਦਰਜ ਕਰਵਾਇਆ। 

2. ਘਟਨਾ ਸਥਲ ਦੇ ਨਰਿਕਸ਼ਣ ਤੋ ਬਾਅਦ ਇੰਸਪੈਕਟਰ ਹਰਪਾਲ ਸਿੰਘ ਗਰੇਵਾਲ ਨੂੰ ਯੁਵਕ ਦੁਆਰਾ ਸੁੱਟਿਆ ਗਿਆ ਕਾਗਜ਼ ਮਿਲਿਆ ਤਾਂ ਪਤਾ ਚੱਲਿਆ ਕਿ ਉਹ ਪ੍ਰੇਮ ਪੱਤਰ ਸੀ। 

3. ਉਹਨਾਂ ਨੇ ਸੈਲੂਨ ਦੇ ਅੰਦਰ ਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ।

4. ਜਾਂਚ ਬਾਅਦ ਪਤਾ ਚੱਲਿਆ ਕਿ ਜਿਸ ਲੜਕੇ ਨੇ ਸੈਲੂਨ ਵਿੱਚ ਪ੍ਰੇਮ ਪੱਤਰ ਸੁੱਟਿਆ ਸੀ ਉਹ ਪੁਲਿਸ ਨੂੰ ਗੁਮਰਾਹ ਕਰਨ ਲਈ ਸੁੱਟਿਆ ਗਿਆ ਸੀ। 

5. ਹਰਪ੍ਰੀਤ ਕੌਰ ਦਾ ਕਿਸੇ ਦੇ ਨਾਲ ਵੀ ਕੋਈ ਪ੍ਰੇਮ ਸੰਬੰਧ ਨਹੀਂ ਸੀ। 

ਜਦੋਂ ਇਹ ਸਪਸ਼ਟ ਹੋ ਗਿਆ ਕਿ ਮਾਮਲਾ ਪ੍ਰੇਮ ਸੰਬੰਧਾਂ ਦਾ ਜਾਂ ਇੱਕ ਤਰਫਾ ਪ੍ਰੇਮ ਦਾ ਨਹੀਂ ਹੈ ਤਾਂ ਪੁਲਿਸ ਸੋਚ ਵਿੱਚ ਪੈ ਗਈ ਕਿ ਆਖਰ ਦੁਲਹਨ ਤੇ ਤੇਜਾਬ ਕਿਉਂ ਸੁੱਟਿਆ ਗਿਆ? ਉਹ ਵੀ ਫੇਰਿਆਂ ਤੋਂ ਮਾਤਰ ਇੱਕ ਘੰਟਾ ਪਹਿਲਾਂ। ਮਾਮਲੇ ਦੀ ਜਾਂਚ ਕਰ ਰਹੇ ਹਰਪਾਲ ਸਿੰਘ ਗਰੇਵਾਲ ਦੀ ਸਮਝ ਵਿੱਚ ਨਹੀਂ ਆ ਰਿਹਾ ਸੀ। ਹਰਪ੍ਰੀਤ ਕੌਰ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਸੀ। ਉਹ ਬੇਹੋਸ਼ ਹੋਈ ਤੇ ਫਿਰ ਬਾਅਦ ਵਿੱਚ ਕਦੇ ਵੀ ਹੋਸ਼ ਵਿੱਚ ਨਹੀਂ ਆਈ। ਉਸ ਦੀ ਹਾਲਤ ਦਿਨੋ ਦਿਨ ਨਾਜ਼ੁਕ ਹੁੰਦੀ ਜਾ ਰਹੀ ਸੀ। ਜਦ ਡੀਐਮਸੀ ਹੋਸਪਿਟਲ ਦੇ ਡਾਕਟਰਾਂ ਨੇ ਹਰਪ੍ਰੀਤ ਕੌਰ ਦੇ ਇਲਾਜ ਵਿੱਚ ਹੱਥ ਖੜੇ ਕਰ ਦਿੱਤੇ ਤਾਂ ਲੁਧਿਆਣਾ ਦੇ ਤਤਕਾਲੀਨ ਪੁਲਿਸ ਕਮਿਸ਼ਨਰ ਨਿਰਮਲ ਸਿੰਘ ਢਿੱਲੋ ਤੇ ਇੰਸਪੈਕਟਰ ਹਰਪਾਲ ਸਿੰਘ ਨੇ ਪੁਲਿਸ ਫੰਡ ਦੀ ਮਦਦ ਨਾਲ ਇਲਾਜ ਦੇ ਲਈ ਦਸੰਬਰ 2013 ਨੂੰ ਵਿਸ਼ੇਸ਼ ਜਹਾਜ਼ ਦੁਆਰਾ ਉਸ ਨੂੰ ਮੁੰਬਈ ਭਿਜਵਾਇਆ ਗਿਆ। 

ਇੰਸਪੈਕਟਰ ਹਰਪਾਲ ਸਿੰਘ ਨੇ ਰਣਜੀਤ ਸਿੰਘ ਤੇ ਉਨਾਂ ਦੇ ਬੇਟੇ ਹਰਪ੍ਰੀਤ ਸਿੰਘ ਜਿਸ ਨਾਲ ਹਰਪ੍ਰੀਤ ਕੌਰ ਦੀ ਸ਼ਾਦੀ ਹੋ ਰਹੀ ਸੀ ਦੋਨਾ ਨਾਲ ਵਿਸਤਾਰ ਤੋਂ ਪੁੱਛ ਗਿਛ ਕਰਨ ਦੇ ਲਈ ਉਹਨਾਂ ਦੀ ਪਰਿਵਾਰਿਕ ਭ੍ਰਸ਼ਟਭੂਮੀ ਬਾਰੇ ਗਹਿਰਾਈ ਨਾਲ ਜਾਣਕਾਰੀ ਜੁਟਾਈ। ਤੇ ਆਖਿਰ ਵਿੱਚ ਪੂਰਾ ਮਾਮਲਾ ਉਹਨਾਂ ਦੀ ਸਮਝ ਵਿੱਚ ਆਉਣ ਲੱਗਾ। ਇਸ ਤੋਂ ਬਾਅਦ ਆਪਣੇ ਅਧਿਕਾਰੀਆਂ ਦੀ ਰਾਏ ਨਾਲ ਉਨਾਂ ਨੇ ਇੰਸਪੈਕਟਰ ਮਨਜੀਤ ਸਿੰਘ ਨੂੰ ਨਾਲ ਲੈ ਕੇ ਇੱਕ ਪੁਲਿਸ ਟੀਮ ਬਣਾਈ ਤੇ ਪਟਿਆਲਾ ਦੇ ਰਣਜੀਤ ਨਗਰ ਸਥਿਤ ਇੱਕ ਕੋਠੀ ਵਿੱਚ ਛਾਪਾ ਮਾਰਿਆ। 

ਉਹਨਾਂ ਦੇ ਛਾਪਾ ਮਾਰਨ ਤੇ ਭੱਜਣ ਦੇ ਲਈ ਇੱਕ ਯੁਵਕ ਕੋਠੀ ਦੀ ਛੱਤ ਤੋਂ ਥੱਲੇ ਕੁੱਦ ਗਿਆ ਜਿਸ ਨਾਲ ਉਸ ਦੀ ਇੱਕ ਲੱਤ ਟੁੱਟ ਗਈ ਪਰ ਫਿਰ ਉਹ ਫੜਿਆ ਗਿਆ। ਉਸਦਾ ਨਾਮ ਪਲਵਿੰਦਰ ਸਿੰਘ ਓਫ ਪਵਨ ਸੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਦੇ ਇਲਾਵਾ 30-32 ਸਾਲ ਦੀ ਇੱਕ ਮਹਿਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਸ ਦਾ ਨਾਮ ਅੰਮ੍ਰਿਤਪਾਲ ਕੋਰ ਸੀ। 

ਦੋਨਾਂ ਨੂੰ ਕਰਾਈਮ ਬਰਾਂਚ ਆਫਿਸ ਲਿਆ ਕੇ ਪੁੱਛਤਾਛ ਕੀਤੀ ਗਈ ਤਾਂ ਪਤਾ ਚੱਲਿਆ ਕਿ:-

1. ਇਸ ਤੇਜਾਬ ਕਾਂਡ ਦੀ ਮੁਖ ਦੋਸੀ ਅੰਮ੍ਰਿਤ ਪਾਲ ਕੌਰ ਸੀ। ਜੋ ਹਰਪ੍ਰੀਤ ਸਿੰਘ ਦੀ ਭਾਬੀ ਸੀ। ਜੀ ਹਾਂ ਜੋ ਦੂਲੇ ਦੀ ਭਾਬੀ ਸੀ। 

2. ਉਸ ਦਾ ਹਰਪ੍ਰੀਤ ਸਿੰਘ ਦੇ ਭਰਾ ਦੇ ਨਾਲ ਤਲਾਕ ਹੋ ਚੁੱਕਿਆ ਸੀ। 

3. ਉਸ ਨੇ ਆਪਣੇ ਸੋਹਰੇ ਰਣਜੀਤ ਸਿੰਘ ਤੇ ਉਸ ਦੇ ਘਰ ਵਾਲਿਆਂ ਤੋਂ ਬਦਲਾ ਲੈਣ ਲਈ ਹਰਪ੍ਰੀਤ ਕੌਰ ਉੱਤੇ ਤੇਜਾਬ ਸੁਟਵਾਇਆ ਸੀ। 

4. ਅੰਮ੍ਰਿਤਪਾਲ ਕੌਰ ਤੋਂ ਪੁੱਛਗਿੱਛ ਚ ਜੋ ਕਹਾਣੀ ਸਾਹਮਣੇ ਆਈ ਉਹ ਬਹੁਤ ਡਰਾਵਣੀ ਸੀ।  

ਅੰਮ੍ਰਿਤ ਪਾਲ ਕੌਰ ਉਫ ਡਿੰਪੀ ਉਫ ਹਨੀ ਉਫ ਪਰੀ ਜੀ ਹਾਂ ਉਸ ਦੇ ਚਾਰ ਚਾਰ ਨਾਮ ਸੀ। ਲੁਧਿਆਣਾ ਦੇ ਡੁਗਰੀ ਦੇ ਰਹਿਣ ਵਾਲੇ ਸੋਹਨ ਸਿੰਘ ਦੀ ਬੇਟੀ ਸੀ। ਆਧੁਨਿਕ ਵਿਚਾਰਾਂ ਵਾਲੀ ਅੰਮ੍ਰਿਤਪਾਲ ਕੌਰ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣ ਵਿੱਚ ਵਿਸ਼ਵਾਸ ਕਰਦੀ ਸੀ। ਤਾਂ ਇਸ ਤਰ੍ਹਾਂ ਉਸ ਦੀ ਤਮਾਮ ਲੜਕਿਆਂ ਨਾਲ ਦੋਸਤੀ ਹੋ ਗਈ ਸੀ। ਜਿੱਦੀ ਤੇ ਝਗੜਾਲੂ ਸਬਾਵ ਦੀ ਹੋਂਦ ਦੀ ਵਜਹਾ ਨਾਲ ਮਾਂ ਬਾਪ ਵੀ ਉਸ ਨੂੰ ਨਹੀਂ ਰੋਕ ਪਾਏ। ਰਣਜੀਤ ਸਿੰਘ ਦੇ ਵੱਡੇ ਬੇਟੇ ਤਰਨਜੀਤ ਸਿੰਘ ਤੇ ਅੰਮ੍ਰਿਤਪਾਲ ਕੌਰ ਦਾ ਵਿਆਹ ਹੋ ਗਿਆ ਤੇ ਉਹ ਕੋਲਕੱਤਾ ਆ ਗਈ ਸੀ। ਉਹ ਸੋਹਰੇ ਘਰ ਆਈ ਤਾਂ ਉਸ ਨੂੰ ਪਤਾ ਚੱਲਿਆ ਕਿ ਤਰਨਜੀਤ ਸਿੰਘ ਨਪੁੰਤਕ ਹੈ ਤੇ ਉਹ ਸਨ ਰਹਿ ਗਈ। 

ਪਤੀ ਦਾ ਸਾਥ ਨਾ ਮਿਲਣ ਦੀ ਵਜਹਾ ਤੋਂ ਉਹ ਚਿੜਚਿੜੀ ਹੋ ਗਈ। ਉਸ ਦੇ ਬਾਅਦ ਘਰ ਵਿੱਚ ਕਲੇਸ਼ ਸ਼ੁਰੂ ਹੋ ਗਿਆ। ਗੱਲ ਗੱਲ ਤੇ ਅੰਮ੍ਰਿਤਪਾਲ ਕੌਰ ਸੋਹਰੇ ਅਤੇ ਪਤੀ ਨੂੰ ਤਾਨੇ ਦੇਣ ਲੱਗੀ। ਹੌਲੀ ਹੌਲੀ ਉਹ ਪਰਿਵਾਰ ਵਿੱਚ ਹਾਵੀ ਹੁੰਦੀ ਗਈ। ਸਮਾਜ ਵਿੱਚ ਬਦਨਾਮੀ ਦੇ ਡਰ ਤੋਂ ਤਰਨਜੀਤ ਸਿੰਘ ਹੀ ਨਹੀਂ ਕੋਈ ਵੀ ਉਸ ਦੇ ਸਾਹਮਣੇ ਕੁਝ ਵੀ ਨਹੀਂ ਕਹਿ ਪਾਂਦਾ ਸੀ। ਇਸ ਕਲੇਸ਼ ਤੋਂ ਬਚਣ ਦੇ ਲਈ ਤਰਨਜੀਤ ਸਿੰਘ ਅੰਮ੍ਰਿਤ ਪਾਲ ਨੂੰ ਲੈ ਕੇ ਵਿਦੇਸ਼ ਚਲਿਆ ਗਿਆ। ਜਿੱਥੇ ਉਸ ਨੇ ਜੁੜਵਾਂ ਮੁੰਡਿਆਂ ਨੂੰ ਜਨਮ ਦਿੱਤਾ। ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਦੋਨੋਂ ਕੋਲਕਤਾ ਵਾਪਸ ਆ ਗਏ। ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਘਰ ਵਿੱਚ ਕਲੇਸ਼ ਘੱਟ ਹੋਣ ਦੀ ਬਜਾਏ ਇਨਾ ਵੱਧ ਗਿਆ ਕਿ ਅੰਮ੍ਰਿਤਪਾਲ ਕੌਰ ਨੇ ਆਪਣੇ ਦੋਨੋਂ ਬੱਚਿਆਂ ਨੂੰ ਪਤੀ ਨੂੰ ਸੋਪ ਕੇ ਉਸ ਤੋਂ ਤਲਾਕ ਲੈ ਲਿਆ। 

ਇਸ ਤਲਾਕ ਵਿੱਚ ਅੰਮ੍ਰਿਤ ਪਾਲ ਕੌਰ ਨੇ 50 ਲੱਖ ਨਗਦ ਤੇ ਲੁਧਿਆਣਾ ਦੇ ਦੋਰਾਹਾ ਵਿੱਚ ਇੱਕ ਫਲੈਟ ਲਿਆ। ਤਲਾਕ ਦੇ ਬਾਅਦ ਅੰਮ੍ਰਿਤਪਾਲ ਕੌਰ ਪੂਰੀ ਤਰ੍ਹਾਂ ਤੋਂ ਆਜ਼ਾਦ ਹੋ ਗਈ ਸੀ। ਪੈਸਿਆਂ ਦੀ ਉਸ ਦੇ ਕੋਲ ਕੋਈ ਕਮੀ ਨਹੀਂ ਸੀ। ਉਹ ਆਪਣੀ ਮਰਜ਼ੀ ਦੀ ਮਾਲਕਨ ਸੀ। ਉਸ ਨੇ ਇੱਕ ਐਨਆਰਆਈ ਅਮਰਿੰਦਰ ਸਿੰਘ ਦੇ ਨਾਲ ਬਾਅਦ ਵਿੱਚ ਸ਼ਾਦੀ ਕਰ ਲਈ। ਉਹ ਲੰਦਨ ਦਾ ਰਹਿਣ ਵਾਲਾ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਹੀ ਉਹ ਲੰਦਨ ਵਾਪਸ ਚਲਾ ਗਿਆ ਤੇ ਅੰਮ੍ਰਿਤਪਾਲ ਕੌਰ ਆਪਣੇ ਪੇਕੇ ਰਹਿਣ ਲੱਗੀ। ਤੇ ਪਤੀ ਦੇ ਵਿਦੇਸ਼ ਜਾਣ ਤੋਂ ਬਾਅਦ ਉਸ ਦੀ ਮੁਲਾਕਾਤ ਪਲਵਿੰਦਰ ਸਿੰਘ ਉਫ ਪਵਨ ਦੇ ਨਾਲ ਹੋਈ। ਉਹ ਅਪਰਾਧਿਕ ਪ੍ਰਵਿਰਤੀ ਦਾ ਮਾਲਕ ਸੀ ਜਿਸ ਦੀ ਵਜਹਾ ਤੋਂ ਉਸ ਦੇ ਪਿਤਾ ਅਜੀਤ ਸਿੰਘ ਨੇ ਉਸ ਨੂੰ ਘਰ ਤੋਂ ਬੇਦਖਲ ਕਰ ਦਿੱਤਾ ਹੋਇਆ ਸੀ। 

ਅੰਮ੍ਰਿਤਪਾਲ ਕੌਰ ਸੀ ਸ਼ੈਤਾਨੀ ਦਿਮਾਗ ।

ਅੰਮ੍ਰਿਤਪਾਲ ਕੌਰ ਨੂੰ ਸਹਾਰੇ ਦੀ ਜਰੂਰਤ ਸੀ ਇਸ ਲਈ ਉਸ ਨੇ ਉਸ ਦੇ ਨਾਲ ਨਜ਼ਦੀਕੀਆਂ ਵਧਾਣੀਆਂ ਸ਼ੁਰੂ ਕਰ ਦਿੱਤੀਆਂ। ਪਲਵਿੰਦਰ ਦੇ ਨਾਲ ਉਸ ਦੇ ਸੰਬੰਧ ਬਣ ਗਏ ਤੇ ਉਹ ਉਸ ਦੇ ਇਸ਼ਾਰਿਆਂ ਉੱਤੇ ਨੱਚਣ ਲੱਗਾ। ਅੰਮ੍ਰਿਤ ਪਾਲ ਕੌਰ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜੀ ਰਹੀ ਸੀ। ਪਰ ਤਲਾਕ ਦੇ ਬਾਅਦ ਉਸ ਦੇ ਸੋਹਰੇ ਵਾਲੇ ਚੈਨ ਦੀ ਸਾਹ ਲੈ ਰਹੇ ਸੀ ਉਹ ਚੈਨ ਦੀ ਜ਼ਿੰਦਗੀ ਜੀਅ ਰਹੇ ਸੀ। ਅੰਮ੍ਰਿਤਪਾਲ ਕੌਰ ਨੂੰ ਜਦੋਂ ਪਤਾ ਚੱਲਿਆ ਕਿ ਉਸ ਦੇ ਪਤੀ ਤਰਨਜੀਤ ਸਿੰਘ ਦੇ ਛੋਟੇ ਭਰਾ ਹਰਪ੍ਰੀਤ ਸਿੰਘ ਦੀ ਸ਼ਾਦੀ ਬਰਨਾਲਾ ਦੀ ਇੱਕ ਖੂਬਸੂਰਤ ਲੜਕੀ ਹਰਪ੍ਰੀਤ ਕੌਰ ਦੇ ਨਾਲ ਹੋ ਰਹੀ ਹੈ। ਤਾਂ ਉਸ ਨੂੰ ਇੱਕ ਸਨਕ ਚੜ ਗਈ ਕਿ ਕੁਝ ਵੀ ਹੋਵੇ ਇਸ ਪਰਿਵਾਰ ਦੇ ਕਿਸੇ ਵੀ ਲੜਕੇ ਦੀ ਉਹ ਸ਼ਾਦੀ ਨਹੀਂ ਹੋਣ ਦੇਵੇਗੀ। 

ਉਸ ਨੇ ਤੁਰੰਤ ਆਪਣੇ ਸੋਹਰੇ ਰਣਜੀਤ ਸਿੰਘ ਨੂੰ ਫੋਨ ਕਰਕੇ ਕਿਹਾ ਕੀ ਤੂੰ ਕੰਨ ਖੋਲ ਕੇ ਸੁਣ ਲੈ ਮੈਂ ਤੇਰੇ ਘਰ ਦੇ ਵਿੱਚ ਸ਼ਹਿਨਾਈ ਨਹੀਂ ਵੱਜਣ ਦੇਵਾਂਗੀ। ਰਣਜੀਤ ਸਿੰਘ ਨੇ ਉਸ ਦੀ ਧਮਕੀ ਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ। ਉਹ ਆਪਣੇ ਬੇਟੇ ਦੀ ਸ਼ਾਦੀ ਦੀ ਤਿਆਰੀਆਂ ਕਰਦੇ ਰਹੇ। ਅੰਮ੍ਰਿਤ ਪਾਲ ਕੌਰ ਦੇ ਕੋਲ ਨਾ ਤਾਂ ਸ਼ੈਤਾਨੀ ਦਿਮਾਗ ਦੀ ਕੋਈ ਕਮੀ ਸੀ ਤੇ ਨਾ ਹੀ ਦੌਲਤ ਦੀ। ਉਸ ਨੇ ਆਪਣੇ ਮਨ ਦੀ ਗੱਲ ਪਲਵਿੰਦਰ ਨੂੰ ਦੱਸੀ ਤੇ ਉਸ ਦੇ ਨਾਲ ਇੱਕ ਯੋਜਨਾ ਬਣਾਈ। ਕੀ ਕੋਲਕੱਤਾ ਜਾ ਕੇ ਰਣਜੀਤ ਸਿੰਘ ਦੇ ਪਰਿਵਾਰ ਦਾ ਕੁਛ ਇਹੋ ਜਿਹਾ ਅਨਿਸ਼ਟ ਕੀਤਾ ਜਾਵੇ ਕਿ ਉਹ ਸ਼ਾਦੀ ਕਰਨ ਦੀ ਹਿੰਮਤ ਨਾ ਕਰ ਸਕੇ। ਪਰ ਉਹਨਾਂ ਲਈ ਇਹ ਕੰਮ ਇੰਨਾ ਆਸਾਨ ਨਹੀਂ ਸੀ। ਇਸ ਲਈ ਅੰਮ੍ਰਿਤਪਾਲ ਕੌਰ ਨੇ ਵਿਚਾਰ ਕੀਤਾ ਕਿ ਜਿਸ ਲੜਕੀ ਦੇ ਨਾਲ ਹਰਪ੍ਰੀਤ ਸਿੰਘ ਦਾ ਵਿਆਹ ਹੋਣ ਵਾਲਾ ਹੈ ਅਗਰ ਉਹ ਉਸ ਲੜਕੀ ਦੀ ਸੁੰਦਰਤਾ ਖਰਾਬ ਕਰ ਦੇਵੇ ਤਾਂ ਵਿਆਹ ਆਪਣੇ ਆਪ ਹੀ ਰੁਕ ਜਾਵੇਗਾ। 

ਇਸ ਯੋਜਨਾ ਤੇ ਸਹਿਮਤੀ ਬਣੀ।

ਪਲਵਿੰਦਰ ਨੂੰ ਵੀ ਉਸ ਦਾ ਵਿਚਾਰ ਸਹੀ ਲੱਗਿਆ। ਉਸ ਨੇ ਕਿਹਾ ਕਿ ਅਗਰ ਹਰਪ੍ਰੀਤ ਕੌਰ ਦੇ ਚਿਹਰੇ ਉੱਤੇ ਤੇਜਾਬ ਸੁੱਟ ਦਿੱਤਾ ਜਾਵੇ ਤਾਂ ਸ਼ਾਦੀ ਆਪਣੇ ਆਪ ਰੁਕ ਜਾਵੇਗੀ। ਇਸ ਯੋਜਨਾ ਤੇ ਸਹਿਮਤੀ ਬਣ ਗਈ ਤੇ ਅੰਮ੍ਰਿਤਪਾਲ ਕੌਰ ਨੇ ਇਹ ਕੰਮ ਕਰਨ ਦੇ ਲਈ ਪਲਵਿੰਦਰ ਨੂੰ ਪੰਜ ਲੱਖ ਰੁਪਏ ਦਿੱਤੇ। ਪਲਵਿੰਦਰ ਨੇ ਆਪਣੀ ਇਸ ਯੋਜਨਾ ਵਿੱਚ ਆਪਣੇ ਚਚੇਰੇ ਭਰਾ ਸੰਦੀਪ ਸਿੰਘ ਉਫ ਸੰਨੀ ਨੂੰ ਵੀ ਸ਼ਾਮਿਲ ਕਰ ਲਿਆ। ਇਹ ਕੰਮ ਸਿਰਫ ਦੋ ਲੋਕਾਂ ਤੋਂ ਨਹੀਂ ਹੋ ਸਕਦਾ ਸੀ ਇਸ ਲਈ ਸੰਨੀ ਨੇ ਆਪਣੇ ਦੋਸਤ ਰਕੇਸ਼ ਕੁਮਾਰ ਪ੍ਰੇਮੀ ਤੇ ਜਸਪ੍ਰੀਤ ਸਿੰਘ ਤੇ ਗੁਰਸੇਵਕ ਨੂੰ ਸ਼ਾਮਿਲ ਕਰ ਲਿਆ। ਪਲਵਿੰਦਰ ਤੇ ਸੰਨੀ ਹਰਪ੍ਰੀਤ ਕੌਰ ਉੱਤੇ ਤੇਜਾਬ ਸੁੱਟਣ ਲਈ ਤਿੰਨ ਵਾਰ ਬਰਨਾਲਾ ਸਥਿਤ ਉਸ ਦੇ ਘਰ ਗਏ ਪਰ ਉੱਥੇ ਉਹਨਾਂ ਨੂੰ ਮੌਕਾ ਨਹੀਂ ਮਿਲਿਆ। ਉਸ ਤੋਂ ਬਾਅਦ ਅੰਮ੍ਰਿਤ ਪਾਲ ਕੌਰ ਨੇ ਪਲਵਿੰਦਰ ਨੂੰ ਲੁਧਿਆਣਾ ਬੁਲਾ ਲਿਆ ਕਿਉਂਕਿ ਉਹਨੂੰ ਪਤਾ ਚੱਲਿਆ ਸੀ ਕਿ ਪੰਜ ਦਸੰਬਰ ਨੂੰ ਹਰਪ੍ਰੀਤ ਕੌਰ ਦਾ ਪਰਿਵਾਰ ਲੁਧਿਆਣਾ ਆ ਗਿਆ ਹੈ। ਛੇ ਦਸੰਬਰ 2013 ਨੂੰ ਪਲਵਿੰਦਰ ਵੀ ਆਪਣੇ ਸਾਥੀਆਂ ਦੇ ਨਾਲ ਲੁਧਿਆਣਾ ਆ ਗਿਆ। 

ਉਸ ਨੇ ਆਪਣੇ ਫੁੱਫੜ ਦੀ ਮਰੂਤੀ ਕਾਰ ਇਹ ਕਹਿ ਕੇ ਮੰਗ ਲਈ ਸੀ ਕਿ ਉਸ ਨੇ ਆਪਣੇ ਦੋਸਤ ਦੀ ਸ਼ਾਦੀ ਵਿੱਚ ਜਾਣਾ ਹੈ। ਇਸੇ ਕਾਰ ਵਿੱਚ ਪਲਵਿੰਦਰ ਨੇ ਫਰਜ਼ੀ ਨੰਬਰ ਪੀਬੀਜੇ 9090 ਦੀ ਪਲੇਟ ਲਗਾ ਕੇ ਘਟਨਾ ਨੂੰ ਅੰਜਾਮ ਦਿੱਤਾ ਸੀ। ਪਲਵਿੰਦਰ ਸਿੰਘ ਨੇ ਤੇਜਾਬ ਪਟਿਆਲਾ ਦੇ ਇੱਕ ਮੋਟਰ ਮਕੈਨਿਕ ਅਸ਼ਵਨੀ ਕੁਮਾਰ ਤੋਂ ਲਿਆ ਸੀ। ਅੰਮ੍ਰਿਤ ਪਾਲ ਕੌਰ ਨੇ ਆਪਣੇ ਸੂਤਰਾਂ ਤੋਂ ਪਤਾ ਕਰ ਲਿਆ ਸੀ ਕਿ ਹਰਪ੍ਰੀਤ ਕੌਰ ਸੱਜਣ ਸਵਰਨ ਦੇ ਲਈ ਲਕਮੇ ਬਿਊਟੀ ਪਾਰਲਰ ਸੈਲੂਨ ਜਾਵੇਗੀ। ਇਸ ਲਈ ਪਲਵਿੰਦਰ ਨੇ ਇੱਕ ਦਿਨ ਪਹਿਲੇ ਰੇਕੀ ਕਰਕੇ ਹਰਪ੍ਰੀਤ ਕੌਰ ਉੱਤੇ ਤੇਜਾਬ ਸੁੱਟਣ ਤੇ ਭੱਜਣ ਦਾ ਰਾਸਤਾ ਵੇਖ ਲਿਆ ਸੀ। 

ਅੰਮ੍ਰਿਤਪਾਲ ਕੌਰ ਤੋਂ ਪੁਚਤਾਸ਼ ਤੋਂ ਬਾਅਦ ਇੰਸਪੈਕਟਰ ਹਰਪਾਲ ਸਿੰਘ ਨੇ ਤੇਜਾਬ ਕਾਂਡ ਨਾਲ ਜੁੜੇ ਅਭਿਯੁਕਤਾ ਨੂੰ ਗ੍ਰਿਫਤਾਰ ਕਰ ਲਿਆ ਤੇ 9 ਦਸੰਬਰ 2013 ਨੂੰ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰ ਸਬੂਤ ਜੁਟਾਨ ਦੇ ਲਈ ਤਿੰਨੇ ਤਿੰਨ ਦਿਨਾਂ ਦੀ ਪੁਲਿਸ ਰਿਮਾਂਡ ਹਾਸਿਲ ਕੀਤੀ। ਰਿਮਾਂਡ ਵਿੱਚ ਸਾਰੇ ਸਬੂਤ ਜੁਟਾ ਕੇ ਸਾਰੇ ਅਭਿਉਕਤਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ। ੳਦਰ ਮੁੰਬਈ ਦੇ ਨੈਸ਼ਨਲ ਬਰਨ ਹੋਸਪਿਟਲ ਵਿੱਚ ਭਰਤੀ ਹਰਪ੍ਰੀਤ ਕੌਰ ਨੇ 27 ਦਸੰਬਰ ਦੀ ਸਵੇਰੇ 5 ਵਜੇ ਦਮ ਤੋੜ ਦਿੱਤਾ। ਤਮਾਮ ਪੁਲਿਸ ਕਾਰਵਾਈ ਪੂਰੀ ਕਰਕੇ ਹਰਪਾਲ ਸਿੰਘ ਉਸ ਦੀ ਲਾਸ਼ ਜਹਾਜ ਦੁਆਰਾ ਮੁੰਬਈ ਤੋਂ ਦਿੱਲੀ ਤੇ ਉਥੋਂ ਸੜਕ ਮਾਰਗ ਤੋਂ ਬਰਨਾਲਾ ਲੈ ਕੇ ਆਏ। ਪੁਲਿਸ ਨੇ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਕੌਰ ਉਫ਼ ਪਰੀ, ਪਲਵਿੰਦਰ ਸਿੰਘ ਉਫ ਪਵਨ, ਸਨਪ੍ਰੀਤ ਸਿੰਘ ਉਫ ਸਨੀ, ਰਾਕੇਸ਼ ਕੁਮਾਰ ਉਫ ਪ੍ਰੇਮੀ ਤੇ ਗੁਰ ਸੇਵਕ ਸਿੰਘ ਅਸ਼ਵਨੀ ਕੁਮਾਰ ਤੇ ਜਸਪ੍ਰੀਤ ਸਿੰਘ ਨੂੰ ਮੁੱਖ ਅਭਿਯੁਕਤ ਬਣਾਏ। 

ਇਸ ਮਾਮਲੇ ਵਿੱਚ ਬਿਊਟੀ ਸੈਲੂਨ ਦੇ ਬਿਊਟੀਸ਼ਨਾਂ ਤੇ ਮੈਨੇਜਰ ਸੰਜੀਵ ਗੋਇਲ ਸਹਿਤ 38 ਗਵਾਹ ਸਨ। ਘਟਨਾ ਸਥਲ ਤੋਂ ਬਰਾਮਦ ਸੀਸੀਟੀਵੀ ਫੁਟੇਜ ਵੀ ਅਦਾਲਤ ਵਿੱਚ ਪੇਸ਼ ਕੀਤੀ ਗਈ। ਅਭਿਯੋਜਨ ਪਖ ਦੀ ਤਰਫ ਤੋਂ ਜ਼ਬਰਦਸਤ ਤਰੀਕੇ ਦੇ ਨਾਲ ਦਲੀਲਾਂ ਪੇਸ਼ ਕੀਤੀਆਂ ਗਈਆਂ ਤੇ ਮਾਨਿਆ ਜੱਜ ਤੋਂ ਸਾਰਿਆਂ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਗੁਜ਼ਾਰਿਸ਼ ਕੀਤੀ ਗਈ। ਜਦ ਕਿ ਬਚਾਓ ਪੱਖ ਦੇ ਵਕੀਲ ਨੇ ਸਜ਼ਾ ਵਿੱਚ ਨਰਮੀ ਵਰਤਣ ਦਾ ਆਗਰਾ ਕੀਤਾ। ਲੰਬੀ ਸੁਣਵਾਈ ਤੇ ਬਹਿਸ ਦੇ ਬਾਅਦ ਅਦਾਲਤ ਨੇ ਛੇ ਅਭਿਯੁਕਤਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ 20 ਦਸੰਬਰ 2016 ਨੂੰ ਸਜ਼ਾ ਦੀ ਤਾਰੀਖ ਦਾ ਐਲਾਨ ਕੀਤਾ। ਤੈ ਤਾਰੀਖ ਤੇ ਆਪਣਾ ਫੈਸਲਾ ਸੁਣਾਇਆ। 

ਦੋਸ਼ੀਆਂ ਨੂੰ ਮਿਲੀ ਸਜਾ

ਨਿਆਦੀਸ਼ ਨੇ ਅੰਮ੍ਰਿਤ ਪਾਲ ਕੌਰ ਤੇ ਪਲਵਿੰਦਰ ਸਿੰਘ ਦੇ ਇਸ ਕਰਿਤ ਨੂੰ ਆ ਮਾਨਵੀ ਮੰਨਦੇ ਹੋਏ ਦੋਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਪਰ ਉਹਨਾਂ ਨੇ ਇਸ ਸਜ਼ਾ ਵਿੱਚ ਇੱਕ ਸ਼ਰਤ ਇਹ ਵੀ ਰੱਖ ਦਿੱਤੀ ਕਿ ਦੋਨੋਂ ਦੋਸ਼ੀ ਪੂਰੇ 25 ਸਾਲ ਤੱਕ ਜੇਲ ਵਿੱਚ ਰਹਿਣਗੇ। ਉਹਨਾਂ ਤੇ ਸਾਢੇ ਨੋ ਲੱਖ ਦਾ ਜੁਰਮਾਨਾ ਵੀ ਲਗਾਇਆ ਗਿਆ। ਜੁਰਮਾਨੇ ਦੀ ਰਾਸ਼ੀ ਮ੍ਰਿਤਿਕਾ ਹਰਪ੍ਰੀਤ ਕੌਰ ਦੇ ਘਰ ਵਾਲਿਆਂ ਨੂੰ ਦਿੱਤੀ ਗਈ। ਇਸ ਤੇਜਾਬ ਕਾਂਡ ਵਿੱਚ ਸ਼ਾਮਿਲ ਅਨਿਆ ਅਭਿਯੁਕਤ ਸਨਪ੍ਰੀਤ ਸਿੰਘ ਉਫ ਸਨੀ ਰਾਕੇਸ਼ ਕੁਮਾਰ ਗੁਰਸੇਵਕ ਸਿੰਘ ਤੇ ਜਸਪ੍ਰੀਤ ਸਿੰਘ ਨੂੰ ਵੀ ਦੋਸ਼ੀ ਕਰਾਰ ਦਿੰਦੇ ਹੋਏ ਅਦਾਲਤ ਨੇ ਉਹਨਾਂ ਨੂੰ ਵੀ ਉਮਰ ਕੈਦ ਦੀ ਸਜ਼ਾ ਦੇ ਨਾਲ ਨਾਲ ਸਵਾ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਇਹਨਾਂ ਅਭਿਯੁਕਤਾਂ ਦੀ ਵਜਹਾ ਤੋਂ ਇੱਕ ਬੇਕਸੂਰ ਨੂੰ ਮੌਤ ਦੇ ਮੂੰਹ ਵਿੱਚ ਜਾਣਾ ਪਿਆ ਸੀ। ਇਹਨਾਂ ਨੂੰ ਜੋ ਸਜ਼ਾ ਮਿਲੀ ਸ਼ਾਇਦ ਉਹ ਘੱਟ ਹੀ ਮੰਨੀ ਜਾਵੇਗੀ। ਤੇ ਦੋਸਤੋ ਇਹ ਸੀ ਅੱਜ ਦੀ ਕਹਾਣੀ ਤੁਹਾਡਾ ਇਸ ਬਾਰੇ ਜੋ ਵੀ ਵਿਚਾਰ ਹੋਵੇ ਤੇ ਤੁਹਾਡੇ ਕਮੈਂਟਸ ਦਾ ਹਮੇਸ਼ਾ ਸਾਨੂੰ ਇੰਤਜ਼ਾਰ ਰਹਿੰਦਾ ਹੈ। ਪਲੀਜ਼ ਕਮੈਂਟ ਕਰਕੇ ਸਾਨੂੰ ਦੱਸੋ ਕਿ ਤੁਸੀਂ ਇਸ ਬਾਰੇ ਵਿੱਚ ਕੀ ਸੋਚਦੇ ਹੋ।

Posted by:- Harjit Singh