ਸਾਰੀਆਂ ਦਾ ਮਾਲਿਕ ਇੱਕ। ਓਪੋ ਵੀਵੋ ਵਨਪਲੱਸ।
ਦੋਸਤੋ ਤੁਸੀਂ ਵੀਡੀਓ ਵੇਖਣ ਲਈ ਜਾਂ ਫਿਰ ਵੀਡੀਓ ਬਣਾਉਣ ਲਈ ਮੋਬਾਈਲ ਤਾਂ ਜਰੂਰ ਖਰੀਦਿਆ ਹੋਵੇਗਾ। ਕਿਹੜੀ ਕੰਪਨੀ ਦਾ ਖਰੀਦਿਆ ਹੈ ਵੀਵੋ ਦਾ ਵਨਪਲਸ ਦਾ ਓਪੋ ਦਾ ਜਾਂ ਫਿਰ ਰੀਅਲ ਮੀ ਦਾ। ਸੋ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਸਾਰੀਆ ਕੰਪਨੀਆਂ ਅਲੱਗ ਅਲੱਗ ਹਨ। ਪਰ ਤੁਹਾਨੂੰ ਇਹ
ਜਾਣ ਕੇ ਬਹੁਤ ਹੀ ਹੈਰਾਨੀ ਹੋਵੇਗੀ ਕਿ ਇਹ ਸਾਰੇ ਬ੍ਰਾਂਡ ਚਾਈਨਾ ਦੀ ਇੱਕੋ ਹੀ ਕੰਪਨੀ ਆਨ ਕਰਦੀ ਹੈ ਜਿਸ ਦਾ ਨਾਮ ਬੀਬੀਕੇ ਹੈ। ਚਾਈਨਾ ਦੀ ਬੀਬੀਕੇ ਕੰਪਨੀ ਵਰਲਡ ਦੀ ਸੈਕਿੰਡ ਲਾਰਜੈਸਟ ਸਮਾਰਟ ਫੋਨ ਮੈਨੂਫੈਕਚਰਿੰਗ ਕੰਪਨੀ ਹੈ। ਇਹਨਾਂ ਸਾਰਿਆਂ ਦੇ ਸੀਈਓ ਅਲੱਗ ਅਲੱਗ ਹਨ। ਇਹਨਾਂ ਦੀ ਮਾਰਕੀਟਿੰਗ ਸਟਰੈਟਜੀ ਅਲੱਗ ਅਲੱਗ ਹੈ। ਇਹਨਾਂ ਦੇ ਬਰਾਂਡ ਅੰਬੈਸਡਰ ਅਲੱਗ ਅਲੱਗ ਹਨ ਪਰ ਮਾਲਕ ਕੇਵਲ ਇੱਕੋ ਹੀ ਹੈ ਜਿਸ ਦਾ ਨਾਮ ਹੈ ਡੋਨ ਯੋਂਗ ਪਿੰਗ। ਹੈ ਨਾ ਹੈਰਾਨੀ ਦੀ ਗੱਲ ਤੇ ਕਮਾਲ ਦੀ ਗੱਲ ਇਹ ਹੈ ਕਿ ਉਸ ਨੇ ਐਪਲ ਤੇ ਸੈਮਸੰਗ ਵਰਗੇ ਬਰਾਂਡਾ ਦੀ ਬੈਂਡ ਵਜਾ ਦਿੱਤੀ ਹੈ ਤੇ ਅੱਜ ਦੇ ਸਮੇਂ ਵਿੱਚ 18 ਬਿਲੀਅਨ ਡਾਲਰ ਦੀ ਮਾਰਕੀਟ ਕੈਪੀਟਲ ਕਰਕੇ ਬੈਠੇ ਹਨ।
Posted by:- Harjit Singh