ਕਹਾਣੀ ਗੁਰੂ ਨਾਨਕ ਦੇਵ ਜੀ ਜਦੋ ਕੋਡ-ਵਰਡ ਵਿੱਚ ਗੱਲ ਕਰਦੇ ਸੀ।

ਗਿਆਨੀ ਲੋਗ ਕੋਡ-ਵਰਡ ਵਿੱਚ ਗੱਲ ਕਰਦੇ ਹਨ ਤੇ ਉਹਨਾਂ ਕੋਡ ਵਰਡਾਂ ਨੂੰ ਸੰਤ ਮਹਾਤਮਾ ਤੇ ਗਿਆਨੀ ਲੋਗ ਹੀ ਸਮਝ ਸਕਦੇ ਹਨ। ਇੱਕ ਵਾਰ ਗੁਰੂ ਨਾਨਕ ਦੇਵ ਜੀ ਇੱਕ ਪਿੰਡ ਦੇ ਬਾਹਰ ਆ ਕੇ ਠਹਿਰੇ ਹੋਏ ਸੀ। ਉਹ ਪਿੰਡ ਸੂਫੀਆਂ ਦਾ ਪਿੰਡ ਸੀ। ਜਿਵੇਂ ਹੀ ਸੂਫੀਆਂ ਦੇ ਗੁਰੂ ਨੂੰ ਇਹ ਖਬਰ ਮਿਲੀ ਕਿ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਪਿੰਡ ਦੇ ਬਾਹਰ ਆ ਕੇ ਠਹਿਰੇ ਹੋਏ ਹਨ ਤਾਂ ਉਹਨਾਂ ਨੇ ਗੁਰੂ ਜੀ ਦੇ ਲਈ ਇੱਕ ਦੁੱਧ ਦਾ ਗਿਲਾਸ ਭੇਜਿਆ। ਉਹ ਗਿਲਾਸ ਪੂਰਾ ਭਰਿਆ ਹੋਇਆ ਸੀ
ਤੇ ਉਹਦੇ ਵਿੱਚ ਇੱਕ ਵੀ ਬੂੰਦ ਹੋਰ ਨਹੀਂ ਸਮਾ ਸਕਦੀ ਸੀ। ਤਦ ਗੁਰੂ ਨਾਨਕ ਦੇਵ ਜੀ ਨੇ ਇੱਕ ਝਾੜੀ ਤੋਂ ਫੁੱਲ ਤੋੜਿਆ ਤੇ ਉਸ ਦੁੱਧ ਦੇ ਗਿਲਾਸ ਵਿੱਚ ਪਾ ਦਿੱਤਾ। ਉਹ ਫੁੱਲ ਤੈਰਨ ਲੱਗ ਗਿਆ ਉਸ ਨੇ ਜਗ੍ਹਾ ਨਾ ਮੰਗੀ ਤੇ ਫਿਰ ਗੁਰੂ ਜੀ ਨੇ ਇਹ ਦੁੱਧ ਦਾ ਗਿਲਾਸ ਵਾਪਸ ਭੇਜ ਦਿੱਤਾ। ਇਹ ਦੇਖ ਕੇ ਉਹਨਾਂ ਦਾ ਸ਼ਿਸ਼ ਮਰਦਾਨਾ ਬੋਲਿਆ ਕਿ ਇਹ ਕੀ ਰਹੱਸ ਹੈ ਗੁਰੂ ਜੀ ਆਪ ਥੋੜਾ ਜਿਹਾ ਸਮਝਾਓਗੇ। ਤਦ ਗੁਰੂ ਨਾਨਕ ਦੇਵ ਜੀ ਬੋਲੇ ਕੀ ਸੂਫੀਆਂ ਦੇ ਗੁਰੂ ਨੇ ਖਬਰ ਭੇਜੀ ਸੀ ਕਿ ਪਿੰਡ ਵਿੱਚ ਬਹੁਤ ਗਿਆਨੀ ਭਰੇ ਹੋਏ ਹਨ ਤੇ ਹੁਣ ਹੋਰ ਗਿਆਨੀਆਂ ਦੀ ਪਿੰਡ ਵਿੱਚ ਜਗ੍ਹਾ ਨਹੀਂ ਹੈ। ਤੇ ਮੈਂ ਖਬਰ ਵਾਪਸ ਭੇਜ ਦਿੱਤੀ ਕਿ ਮੇਰਾ ਕੋਈ ਭਾਰ ਨਹੀਂ ਹੈ ਮੈਂ ਜਗ੍ਹਾ ਮੰਗਾਂਗਾ ਹੀ ਨਹੀਂ ਮੈਂ ਫੁੱਲ ਦੇ ਵਾਂਗੂ ਤੈਰ ਜਾਵਾਂਗਾ। ਤੇ ਇਸ ਕਹਾਣੀ ਤੋਂ ਤੁਸੀਂ ਇਹ ਸਿਖਿਆ ਲੈ ਸਕਦੇ ਹੋ ਕਿ ਜੋ ਨਿਰਭਾਰ ਹੈ ਉਹੀ ਗਿਆਨੀ ਹੈ ਤੇ ਜੋ ਭਾਰ ਲੈ ਕੇ ਘੁੰਮਦਾ ਹੈ ਉਹ ਅਗਿਆਨੀ ਹੈ। ਜੋ ਆਪਣੇ ਅਹੰਕਾਰ ਦਾ ਵਜਨ ਲੈ ਕੇ ਘੁੰਮਦਾ ਹੈ ਉਹੀ ਦੂਸਰਿਆਂ ਨੂੰ ਹਾਨੀ ਪਹੁੰਚਾਉਂਦਾ ਹੈ।
Posted by:- Harjit Singh